Heer Lyrics- Amrit Maan

ਹਾਂ ਹਮਮ ਗੋਰਾ ਰੰਗ ਨਾਰ ਦਾ
ਚੈਨ ਲੁੱਟ ਲੈਂਦਾ ਯਾਰ ਦਾ
ਜੰਮੀ ਏ ਪੰਜਾਬ ਦੀ
ਰੂਪ ਚੜ੍ਹਿਆ ਏ ਬਾਹਰ ਦਾ

ਓ ਮਿੱਤਰਾਂ ਨੂੰ ਵੇਖ ਕੁੜੀ ਸੰਗ ਜਾਂਦੀ ਏ
ਸੰਗੀ ਕਾਹਦੀ ਕਾਲਜੇ ਚੋਂ ਲੰਘ ਜਾਂਦੀ ਏ
ਓਡਾ ਮੈਨੂੰ ਬੋਹਤੀ ਨਾ ਬੁਲਾਉਂਦੀ ਨਖਰੋ
ਦੂਰੋਂ ਬਸ ਮਿੱਠਾ ਮਿੱਠਾ ਖੰਗ ਜਾਂਦੀ ਏ

ਸੁਰਮਾ ਵੀ ਕਹਿਰ ਏ ਤੇ ਪਿੱਛੇ ਲਾਇਆ ਸ਼ਹਿਰ ਏ
ਹਾਏ ਓਹੀ ਚੀਜ਼ ਬਣ ਗਈ ਜਿਹਨੂੰ ਲੋਕੀ ਕਹਿੰਦੇ ਜਹਿਰ ਹੈ

ਨੀ ਤੂੰ ਗੱਭਰੂ ਨੂੰ ਪਿੱਛੇ ਲਾ ਲਿਆ
ਮੇਰੀ ਮਰਜੀ ਦਾ ਸੂਟ ਪਾ ਲਿਆ
ਓ ਮਿੱਠਾ ਮਿੱਠਾ ਗਾਣਾ ਗੋਰੀਏ
ਤੇਰੇ ਕਰਕੇ ਹੀ ਅੱਜ ਗਾ ਲਿਆ

ਹਾਏ ਨੀ ਚੱਲ ਗੇੜੀ ਲਾ ਲਾਈਏ
ਨੀ ਗੱਡੀ ਪਹਾੜਾ ਵੱਲ ਪਾ ਲਾਈਏ
ਹਾਏ ਨੀ ਫੋਟੋ ਇੱਕ ਦੂਜੇ ਦੀ
ਨੀ ਚੱਲ DP ਆਂ ਤੇ ਲਾ ਲਾਈਏ

ਓ ਮੁੱਖ ਤੇਰਾ ਦਾਰੂ ਆ ਪੁਰਾਣੀ ਪਤਲੋ
ਦਾਰੂ ਜਿਹੜੀ ਛੱਡੀ ਨਹੀਂ ਹਾਂ ਜਾਨੀ ਪਤਲੋ
ਡੰਗਿਆ ਰਕਾਨੇ ਕੋਈ ਤੇਰੇ ਰੂਪ ਦਾ
ਫਿਰ ਕਿੱਥੇ ਮੰਗਦਾ ਏ ਪਾਣੀ ਪਤਲੋ

ਜਿਹੜਾ ਤੇਰੀ ਜਾਨ ਏ ਗੋਣਿਆਂ ਆਲਾ ਮਾਨ ਏ
ਤੇਰੇ ਨਾਲ ਜ਼ਿੰਦਗੀ ਵੇ ਤੇਰੇ ਨਾਲ ਜਹਾਨ ਏ
ਮਿੱਠੀ ਮਿੱਠੀ ਅੱਖਾਂ ਵਿੱਚ ਨੀਂਦ ਰੜਕੇ
ਵੇਖ ਲੈ ਰਕਾਨੇ ਸਾਨੂੰ ਅੱਖ ਭਰਕੇ

ਗੱਭਰੂ ਦੇ ਖੌਫ ਬਾਰੇ ਜਾਣੇ ਦੁਨੀਆ
ਰਿਹਾ ਕਰ ਜੱਟੀਏ ਐਵੇਂ ਨਾ ਡਰ ਕੇ ਹੋ

ਕੈਸੀ ਲਿਖੀ ਤਕਦੀਰ ਏ ਵਿੱਚ ਤੇਰੀ ਤਸਵੀਰ ਏ
ਮੈਂ ਆਖਾਂ ਮੇਰੇ ਆਲੀ ਆ ਕਹਿੰਦੇ ਇਹ ਤਾਂ ਹੀਰ ਏ
ਓ ਲੋਕੀ ਕਹਿੰਦੇ ਇਹ ਤਾਂ ਹੀਰ ਏ
ਹਾਂ ਲੋਕੀ ਕਹਿੰਦੇ ਇਹ ਤਾਂ ਹੀਰ ਏ

ਲਾ ਲਾ ਲਾ ਲਾ ਲਾ
ਹਮਮ
ਹੋ ਹੋ ਓ ਓ ਓ
ਹਾਂ ਲਾ ਲਾ ਲਾ ਲਾ ਲਾ
ਹਮਮ
ਹੋ ਹੋ ਓ ਓ ਓ ਹਾਂ